Tuesday, December 7, 2010

A Ghazal by: Jatinder Lasara ਗ਼ਜ਼ਲ - ਜਤਿੰਦਰ ਲਸਾੜਾ

A Ghazal by: Jatinder Lasara  ਗ਼ਜ਼ਲ - ਜਤਿੰਦਰ ਲਸਾੜਾ 

ਗ਼ਮ ਤੇਰਾ ਜਦ ਦਾ ਸਹਾਰਾ ਹੋ ਗਿਆ //
ਹੋ ਗਿਆ ਦਿਲ ਦਾ ਗੁਜ਼ਾਰਾ ਹੋ ਗਿਆ //

ਕੂੜ ਹਰ ਥਾਂ ਫਿਰ ਰਿਹੈ ਹਿੱਕ ਤਾਣ ਕੇ,
ਸੱਚ 'ਤੇ ਅੱਜਕੱਲ ਵਿਚਾਰਾ ਹੋ ਗਿਆ //

ਆਉਣ ਵਾਲੇ ਕੱਲ੍ਹ ਦੀ ਆਵੋ ਮੰਗੀਏ ਖੈਰ,
ਰਿਸ਼ਵਤੀ ਵਿਦਿਅਕ ਅਦਾਰਾ ਹੋ ਗਿਆ //

ਫੇਰ ਦਿਲ ਇਤਬਾਰ ਕੀਤਾ ਆਦਤਨ,
ਫਿਰ ਸੁਭਾਵਕ ਉਸਦਾ ਲਾਰਾ ਹੋ ਗਿਆ //

ਢੂੰਡਿਓ ਜੇ ਨਫ਼ਰਤਾਂ ਤੋਂ ਮਿਲ ਜੇ ਵਿਹਲ,
ਗੁੰਮ ਕਿਤੇ ਹੈ ਭਾਈਚਾਰਾ ਹੋ ਗਿਆ //

ਫੇਰ ਅੱਜ ਬਰਸਾਤ ਹੋਣੀ ਕਹਿਰ ਦੀ,
ਫੇਰ ਅੱਜ ਦਿਲ ਭਾਰਾ ਭਾਰਾ ਹੋ ਗਿਆ //

ਨਾ ਕਰੋ ਐਵੇਂ ਲਸਾੜੇ ਦੀ ਤਲਾਸ਼,
ਸੁਣਿਐ ਉਹ ਰੱਬ ਨੂੰ ਪਿਆਰਾ ਹੋ ਗਿਆ //

gham tera jad da sahara ho gaya
ho gaya dil da guzara ho gaya
kurH har thaN phir rihai hiq tan ke,
sach te ajjkal vichara ho gaya
aun vale kal di aawo mangiye khair,
rishvati vidiyak adara ho gaya
dhoondiyo je nafrtaN to mil je vehl,
fer dil aitbar keeta aadtan,
phir subhavik osda lara ho gaya
gumm kite hai bhaichara ho gaya
fer ajj barsaat honi kehr di,
fer ajj dil bhara bhara ho gaya
na karo aiNwaiN Lasare di talash,
suniyai oh rabb nu pyara ho gaya